Amritpal Singh | Amritpal Singh ਨੂੰ ਮਿਲੇਗੀ ਛੁੱਟੀ ? ਨਹੀਂ ਹੋਵੇਗੀ MP ਮੈਂਬਰਸ਼ਿਪ ਰੱਦ ? Oneindia Punjabi

Oneindia Punjabi 2025-02-25

Views 1

ਕੇਂਦਰ ਸਰਕਾਰ ਨੇ ਬਣਾਈ ਕਮੇਟੀ
ਅੰਮ੍ਰਿਤਪਾਲ ਨੂੰ ਮਿਲੇਗੀ ਬਾਹਰ ਆਉਣ ਦੀ ਇਜ਼ਾਜਤ ?



#mpamritpalsingh #highcourt #centregovernment



ਭਾਰਤ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਬਾਰੇ ਫੈਸਲਾ ਲੈਣ ਲਈ ਇੱਕ ਕਮੇਟੀ ਬਣਾਈ ਹੈ। ਇਹ ਕਮੇਟੀ ਪੰਜਾਬ-ਹਰਿਆਣਾ ਹਾਈਕੋਰਟ ਦੇ ਦਖਲ ਪਿੱਛੋਂ ਬਣੀ ਹੈ। ਦੱਸ ਦਈਏ ਕਿ ਕਮੇਟੀ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ 'ਚੋਂ ਛੁੱਟੀ ਬਾਰੇ ਫੈਸਲਾ ਕਰੇਗੀ। ਜੇਕਰ ਉਨ੍ਹਾਂ ਨੂੰ ਸੰਸਦ ਦੇ ਸਦਨ 'ਚ ਸ਼ਾਮਲ ਹੋਣ ਲਈ ਛੁੱਟੀ ਨਹੀਂ ਮਿਲੀ ਤਾਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਉਧਰ, ਐਡੀਸ਼ਨਲ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੇ ਅਦਾਲਤ ਨੂੰ ਕਿਹਾ ਕਿ ਇੱਕ ਸੰਸਦ ਮੈਂਬਰ ਸੰਸਦ ਤੋਂ ਛੁੱਟੀ ਲਈ ਅਰਜ਼ੀ ਦੇ ਸਕਦਾ ਹਨ ਤੇ ਇਸ ਲਈ ਬਣਾਈ ਗਈ ਕਮੇਟੀ ਇਹ ਫੈਸਲਾ ਕਰਦੀ ਹੈ ਕਿ ਗੈਰਹਾਜ਼ਰੀ ਦੇ ਕਾਰਨ ਜਾਇਜ਼ ਹਨ ਜਾਂ ਨਹੀਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਜ਼ਰਬੰਦੀ ਸੰਸਦ ਤੋਂ ਛੁੱਟੀ ਲੈਣ ਦਾ ਆਧਾਰ ਹੋ ਸਕਦੀ ਹੈ। ਦਰਅਸਲ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸੈਸ਼ਨ 'ਚ ਸ਼ਾਮਿਲ ਹੋਣ ਲਈ ਇਜਾਜ਼ਤ ਮੰਗੀ ਸੀ ਤੇ ਇਸ ਸੰਬੰਧੀ ਪਟੀਸ਼ਨ ਦਾਖਿਲ ਕੀਤੀ ਸੀ | ਜਿਸ ਤੋਂ ਬਾਅਦ ਹਾਈਕੋਰਟ ਨੇ ਕੇਂਦਰ ਸਰਕਾਰ ਤਿਓਂ ਪੁੱਛਿਆ ਸੀ ਕਿ ਕੀ ਅੰਮ੍ਰਿਤਪਾਲ ਦੇ ਮਾਮਲੇ 'ਚ ਕੋਈ ਕਮੇਟੀ ਬਣਾਈ ਹੈ ਤੇ ਜੇਕਰ ਹੈ ਤਾਂ ਉਸਨੇ ਕੀ ਫੈਸਲਾ ਲਿਆ ਹੈ ਤਾਂ ਇਸ ਪਿੱਛੋਂ ਹੁਣ ਕੇਂਦਰ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਬਾਰੇ ਫੈਸਲਾ ਲੈਣ ਲਈ ਇੱਕ ਕਮੇਟੀ ਬਣਾਈ ਹੈ ਤੇ ਲੋਕ ਸਭਾ ਸਪੀਕਰ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ |



#mpamritpalsingh #highcourt #centregovernment #AmritpalSingh #CentralGovernment #CommitteeFormation #LegalBattle #PoliticalUpdates #PunjabNews #PermissionToRelease #LawAndOrder #BreakingNews #IndiaPolitics #latestnews #trendingnews #updatenews #newspunjab #punjabnews #oneindiapunjabi

~PR.182~

Share This Video


Download

  
Report form
RELATED VIDEOS