Jalandhar News | Jalandhar 'ਚ ਆਹਮੋ-ਸਾਹਮਣੇ ਹੋਏ ਗੈਂ.ਗਸ.ਟਰ ਤੇ ਪੁਲਿਸ ਮੁਲਾਜ਼ਮ ! ਹੋਏ ਜ਼ਬਰਦਸਤ ਮੁਕਾਬਲਾ |

Oneindia Punjabi 2025-03-02

Views 0

ਪੁਲਿਸ ਨੇ ਘੇਰ ਲਏ ਸੋਨੂੰ ਖੱਤਰੀ ਗੈਂ.ਗ ਦੇ ਗੁਰਗੇ
ਸਵੇਰੇ ਹੀ ਪੰਜਾਬ 'ਚ ਹੋਈ ਠਾਹ-ਠਾਹ
ਦੇਣ ਜਾ ਰਹੇ ਸੀ ਵੱਡੀ ਵਾਰਦਾਤ ਨੂੰ ਅੰਜਾਮ |




#jalandharnews #punjabpolice #sonukhatri





Jalandhar ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁੱਚੀ ਪਿੰਡ ਦੇ ਕੋਲ ਸੋਨੂੰ ਖੱਤਰੀ ਗੈਂਗ ਦੇ ਦੋ ਗੈਂ.ਗ.ਸਟਰਰਾਂ ਤੇ ਪੁਲਸ ਕਮਿਸ਼ਨਰੇਟ ਵਿਚਾਲੇ ਫਾਇਰਿੰਗ ਹੋ ਗਈ। ਪੁਲਸ ਨੇ ਦੋ ਗੈਂਗਸਟਰਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਹਾਲਾਂਕਿ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਸੁੱਚੀ ਪਿੰਡ ਸ਼ਮਸ਼ਾਨਘਾਟ ਦੇ ਕੋਲ ਗੈਂਗਸਟਰ ਦੇ ਕੋਲ ਗੈਂਗਸਟਰ ਲੁਕੇ ਹੋਏ ਹਨ। ਜਦੋਂ ਪੁਲਸ ਨੇ ਰੇਡ ਕਰਕੇ ਉਨ੍ਹਾਂ ਨੂੰ ਫੜਨਾ ਚਾਹਿਆ ਤਾਂ ਦੋਸ਼ੀਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਵੀ ਗੋਲ਼ੀਆਂ ਚਲਾ ਦਿੱਤੀਆਂ, ਜਿਸ 'ਚ ਦੋ ਗੈਂਗਸਟਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਸ ਮੁਤਾਬਿਕ ਪੁਲਸ ਨੇ ਦੋ ਜ਼ਖ਼ਮੀ ਗੈਂਗਸਟਰਾਂ ਤੋਂ ਦੋ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਆਈ. ਏ. ਸਟਾਫ਼ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਜਗ੍ਹਾ 'ਤੇ ਸੋਨੂੰ ਖੱਤਰੀ ਗੈਂਗ ਦੇ ਕੁਝ ਗੁੰਡਿਆਂ ਦੀ ਗਤੀਵਿਧੀ ਹੈ। ਜੋ ਪੰਜਾਬ 'ਚ ਇਕ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ਼ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਆਪਣੀ ਟੀਮ ਨਾਲ ਜਾਲ ਵਿਛਾਉਣ ਲਈ ਉੱਥੇ ਪਹੁੰਚੇ ਤੇ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ | ਜਿਸ ਪਿੱਛੋਂ ਪੁਲਿਸ ਵਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ 2 ਬਦਮਾਸ਼ ਜ਼ਖਮੀ ਹੋ ਗਏ |






#PunjabPolice #SonuKhattariGang #GangstersArrested #PunjabNews #PoliceAction #CrimePrevention #GangsterCulture #LawAndOrder #BreakingNews #CrimeControl #latestnews #trendingnews #updatenews #newspunjab #punjabnews #oneindiapunjabi

~PR.182~

Share This Video


Download

  
Report form