Kisan Protest | Kisan ਕਰਨ ਜਾ ਰਹੇ ਇਸ ਦਿਨ ਇਹ ਵੱਡਾ ਕੰਮ ! Oneindia Punjabi

Oneindia Punjabi 2025-03-02

Views 0

ਕਿਸਾਨਾਂ ਨੇ ਕਰ'ਤਾ ਵੱਡਾ ਐਲਾਨ !
100 ਕਿਸਾਨਾਂ ਦਾ ਜੱਥਾ ਮੁੜ ਕਰੇਗਾ ਭੁੱਖ ਹੜਤਾਲ |




#kisanprotest #jagjitdallewal #latestnews




ਪੰਜਾਬ-ਹਰਿਆਣਾ ਦੀ ਸ਼ੰਭੂ ਖਨੌਰੀ ਸਰਹੱਦ 'ਤੇ ਚੱਲ ਰਹੇ Kisan ਅੰਦੋਲਨ ਨੂੰ ਸ਼ੁਰੂ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ 7ਵੇਂ ਦੌਰ ਦੀ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਪਰ ਇਸ ਤੋਂ ਪਹਿਲਾਂ, ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾਈ ਹੈ। ਦਰਅਸਲ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 5 ਮਾਰਚ ਨੂੰ 100 ਦਿਨ ਪੂਰੇ ਹੋ ਰਹੇ ਹਨ। ਇਸ ਮੌਕੇ 'ਤੇ 100 ਕਿਸਾਨ ਖਨੌਰੀ ਮੋਰਚੇ 'ਤੇ ਇੱਕ ਦਿਨ ਦੀ ਭੁੱਖ ਹੜਤਾਲ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਗੜੇਮਾਰੀ ਹੋਈ, ਜਿਸ ਕਾਰਨ ਸਰ੍ਹੋਂ ਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਸਰਕਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਰਵੇਖਣ ਕਰਵਾਉਣਾ ਚਾਹੀਦਾ ਹੈ ਤੇ ਕਿਸਾਨਾਂ ਲਈ ਢੁਕਵਾਂ ਮੁਆਵਜ਼ਾ ਐਲਾਨ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ 5 ਮਾਰਚ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਦੇ 100 ਦਿਨ ਪੂਰੇ ਹੋਣ 'ਤੇ, 100 ਕਿਸਾਨ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਇੱਕ ਦਿਨ ਦੀ ਪ੍ਰਤੀਕਾਤਮਕ ਭੁੱਖ ਹੜਤਾਲ ਕਰਨਗੇ ਤੇ ਇਸ ਦੇ ਨਾਲ ਹੀ, ਕਿਸਾਨ ਦੇਸ਼ ਭਰ 'ਚ ਜ਼ਿਲ੍ਹਾ/ਤਹਿਸੀਲ ਪੱਧਰ 'ਤੇ ਇੱਕ ਦਿਨ ਦੀ ਪ੍ਰਤੀਕਾਤਮਕ ਭੁੱਖ ਹੜਤਾਲ ਕਰਨਗੇ।






#FarmersProtest #HungerStrike #PunjabFarmers #FarmersRights #PunjabNews #FarmersStruggle #ProtestAgainstGovt #KisanAndolan #FarmersMovement #KisanVirodhi #latestnews #trendingnews #updatenews #newspunjab #punjabnews #oneindiapunjabi

~PR.182~

Share This Video


Download

  
Report form
RELATED VIDEOS