ਮੋਗਾ ਬਣਾ ਤਪਦੀ ਭੱਠੀ! 45 ਡਿਗਰੀ ਦੀ ਗਰਮੀ ਨੇ ਲਿਆ ਲੋਕਾਂ ਦੇ ਸਬਰ ਦਾ ਇਮਤਿਹਾਨ, ਬੱਚੇ ਤੇ ਬਜ਼ੁਰਗ ਘਰ ’ਚ ਕੈਦ, ਹਸਪਤਾਲਾਂ ’ਚ ਵਧੇ ਡੀਹਾਈਡ੍ਰੇਸ਼ਨ ਦੇ ਮਾਮਲੇ

ETVBHARAT 2025-06-13

Views 2

ਮੋਗਾ: ਪੰਜਾਬ ’ਚ ਇਸ ਵੇਲੇ ਤੱਤੀਆਂ ਹਵਾਵਾਂ ਨੇ ਲੋਕਾਂ ਦਾ ਜਿਓਣਾ ਮੁਸ਼ਕਲ ਕਰ ਦਿੱਤੀ ਹੈ। ਗਰਮੀ ਦੀ ਲਹਿਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਪਮਾਨ ਨੂੰ ਰਿਕਾਰਡ ਤੋੜ ਪੱਧਰ ’ਤੇ ਪਹੁੰਚਾ ਦਿੱਤਾ ਹੈ। ਮੋਗਾ ਦੀ ਗੱਲ ਕਰੀਏ ਤਾਂ ਇੱਥੇ ਦੁਪਿਹਰ 2:45 ਵਜੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੀ ਉਪਰ ਚਲੇ ਗਿਆ। ਸੂਰਜ ਦੀ ਤੀਬਰਤਾ ਕਾਰਨ ਬਜਾਰਾਂ ’ਚ ਸਨਾਟਾ ਦਾ ਮਾਹੌਲ ਬਣ ਗਿਆ। ਇਸੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੋਗਾ ਦੇ ਸੀਐੱਮਓ ਡਾ. ਪ੍ਰਦੀਪ ਕੁਮਾਰ ਨੇ ਵੀ ਲੋਕਾਂ ਨੂੰ ਸੂਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ “ਇਸ ਸਮੇਂ ਮੌਸਮ ਬਹੁਤ ਜ਼ਿਆਦਾ ਗਰਮ ਹੋ ਰਿਹਾ ਹੈ। ਬੱਚੇ, ਬਜ਼ੁਰਗ ਅਤੇ ਜੋ ਲੋਕ ਬੀਮਾਰ ਹਨ, ਉਹ ਬਿਨਾਂ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਜਾਣ। ਪਾਣੀ ਦੀ ਘਾਟ ਕਾਰਨ ਡੀਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਦੇ ਮਾਮਲੇ ਵਧ ਰਹੇ ਹਨ, ਇਸ ਲਈ ORS, ਨਿੰਬੂ ਪਾਣੀ ਜਾਂ ਲੱਸੀ ਵਰਗੀਆਂ ਚੀਜ਼ਾਂ ਦਾ ਵਰਤੋਂ ਵਧਾਓ।”

Share This Video


Download

  
Report form
RELATED VIDEOS