ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਲੈਕੇ ਚੁੱਕੇ ਸਵਾਲਾਂ 'ਤੇ ਡੀਐਸਪੀ ਨੇ ਦਿੱਤਾ ਜਵਾਬ, ਸੁਣੋ ਕੀ ਆਖਿਆ

ETVBHARAT 2025-06-18

Views 3

ਤਰਨ ਤਾਰਨ: ਇੱਕ ਪਾਸੇ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤਾਂ ਦੂਜੇ ਪਾਸੇ ਤਰਨ ਤਾਰਨ ਦੇ ਹਲਕਾ ਭਿੱਖੀਵਿੰਡ ਦੇ ਪਿੰਡ ਭਗਵਾਨਪੁਰਾ ਦੇ ਸਰਪੰਚ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪਿੰਡ ਵਿੱਚ ਵੱਡੇ ਪੱਧਰ 'ਤੇ ਨਸ਼ਾ ਵਿਕਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਨਜ਼ਰ ਆਇਆ ਤੇ ਪਿੰਡ ਭਗਵਾਨਪੁਰਾ ਵਿੱਚ ਕਾਸੋ ਸਰਚ ਅਭਿਆਨ ਤਹਿਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਜਿਸ ਦੀ ਜਾਣਕਾਰੀ ਖੁਦ ਡੀਐਸਪੀ ਭਿੱਖੀਵੰਡ ਪ੍ਰੀਤ ਇੰਦਰ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਥੇ ਪੁਲਿਸ ਵੱਡੀ ਗਿਣਤੀ 'ਚ ਨਸ਼ਾ ਹੁਣ ਤੱਕ ਫੜਿਆ ਹੈ ਤਾਂ ਉਥੇ ਹੀ ਮੁਲਜ਼ਮਾਂ ਨੂੰ ਵੀ ਜੇਲ੍ਹ 'ਚ ਭੇਜਿਆ ਹੈ। ਇਸ ਦੇ ਨਾਲ ਹੀ ਜੋ ਨਸ਼ੇ ਦੇ ਆਦੀ ਨੌਜਵਾਨ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਵੀ ਕਰਵਾਇਆ ਹੈ। ਜਦਕਿ ਭਗਵਾਨਪੁਰਾ ਦੇ ਸਰਪੰਚ ਦਾ ਕਹਿਣਾ ਸੀ ਕਿ ਉਸ ਦੇ ਵੀਡੀਓ ਬਣਾਉਣ ਦਾ ਮਕਸਦ ਸਰਕਾਰ ਦੀ ਮੁਹਿੰਮ 'ਚ ਸਮਰਥਨ ਦੇਣਾ ਸੀ।

Share This Video


Download

  
Report form
RELATED VIDEOS