ਮੇਲਾ ਜੌਹਲ ਕਤਲ ਕੇਸ ਵਿੱਚ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਸਮੇਤ 4 ਨੂੰ ਕੀਤਾ ਬਰੀ

ETVBHARAT 2025-08-01

Views 3

ਬਠਿੰਡਾ: ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ 'ਤੇ ਕੁਲਚਾ ਰੈਸਟੋਰੈਂਟ ਮਾਲਕ ਹਰਜਿੰਦਰ ਸਿੰਘ ਉਰਵ ਮੇਲਾ ਜੌਹਲ ਨੂੰ 28 ਅਕਤੂਬਰ 2023 ਦੀ ਸ਼ਾਮ ਸਮੇਂ 'ਹਰਮਨ ਅੰਮ੍ਰਿਤਸਰੀ ਕੁਚਲਾ' ਰੈਸਟੋਰੈਂਟ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।  ਇਸ ਸਬੰਧੀ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡਾਲਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਮੇਲਾ ਜੌਹਲ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਹੁਣ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਗੈਂਗਸਟਰ ਅਰਬ ਡੱਲਾ ਦੇ ਪਿਤਾ ਚਰਨਜੀਤ ਸਿੰਘ ਡਾਲਾ, ਕਮਲਜੀਤ ਸਿੰਘ, ਲਵਲੀ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਨੂੰ ਉਕਤ ਮਾਮਲੇ ਵਿਚੋਂ ਰਿਹਾਅ ਕਰ ਦਿੱਤਾ ਹੈ। ਹਾਲਾਂਕਿ ਚਰਨਜੀਤ ਸਿੰਘ ਡਾਲਾ ਕਿਸੇ ਹੋਰ ਮਾਮਲੇ ਵਿਚ ਹਾਲੇ ਵੀ ਜੇਲ੍ਹ ਅੰਦਰ ਬੰਦ ਹੈ, ਜਦਕਿ ਅਰਬ ਡਾਲਾ, ਮਨਪ੍ਰੀਤ ਅਤੇ ਸਾਧੂ ਸਿੰਘ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ।

Share This Video


Download

  
Report form
RELATED VIDEOS