ਕੇਂਦਰੀ ਮੰਤਰੀ ਸੁਕਾਨਤਾ ਮਜੂਮਦਾਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ,ਪੀੜਤਾਂ ਨੂੰ ਦਿੱਤਾ ਭਰੋਸਾ

ETVBHARAT 2025-09-20

Views 3

ਅੰਮ੍ਰਿਤਸਰ: ਅਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕੇਂਦਰੀ ਸਿੱਖਿਆ ਅਤੇ ਵਿਕਾਸ ਰਾਜ ਮੰਤਰੀ ਸੁਕਾਨਤਾ ਮਜੂਮਦਾਰ ਨੇ ਦੌਰਾ ਕਰਕੇ ਲੋਕਾਂ ਦੇ ਦੁੱਖ-ਦਰਦ ਸੁਣੇ। ਮੰਤਰੀ ਨੇ ਖੁਦ ਮੈਦਾਨੀ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੀ ਤਬਾਹ ਹੋਈ ਫਸਲ, ਨੁਕਸਾਨੇ ਘਰਾਂ ਅਤੇ ਡਿੱਗੇ ਹੋਏ ਸਰਕਾਰੀ ਸਕੂਲਾਂ ਦਾ ਮੁਆਇਨਾ ਕੀਤਾ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ। ਮੁੜ ਵਸੇਵੇ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ 1600 ਕਰੋੜ ਰੁਪਏ ਦਾ ਖਾਸ ਪੈਕੇਜ ਜਾਰੀ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਸਿੱਧੀ ਮਦਦ ਮਿਲੇਗੀ ਅਤੇ ਅੱਗੇ ਵੀ ਮਦਦ ਜਾਰੀ ਰਹੇਗੀ।




 

Share This Video


Download

  
Report form
RELATED VIDEOS