ਫਿਲਮ ‘ਬੜਾ ਕਰਾਰਾ ਪੂਦਨਾ’ ਦੀ ਟੀਮ ਪਹੁੰਚੀ ਸ੍ਰੀ ਦਰਬਾਰ ਸਾਹਿਬ, ਫਿਲਮ 'ਚ ਦੇਖਣ ਨੂੰ ਮਿਲੇਗਾ ਪੰਜਾਬੀ ਸੱਭਿਆਚਾਰ ਦਾ ਤੜਕਾ

ETVBHARAT 2025-11-02

Views 5

ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ, ਅਦਾਕਾਰਾ ਮੰਨਤ ਅਤੇ ਸ਼ੀਬਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਬੜਾ ਕਰਾਰਾ ਪੂਦਨਾ’ ਦੀ ਕਾਮਯਾਬੀ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਮੀਡੀਆ ਨਾਲ ਗੱਲ ਕਰਦਿਆਂ ਉਪਾਸਨਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਹਾਲਾਂਕਿ, ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ, ਫਿਲਮ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਹ ਫਿਲਮ ਇੱਕ ਸਮਾਜਿਕ ਅਤੇ ਭਾਵਨਾਤਮਕ ਕਹਾਣੀ ਹੈ। ਇਹ ਸਿਰਫ ਔਰਤਾਂ ਦੀ ਨਹੀਂ ਮਰਦਾਂ ਦੀ ਵੀ ਕਹਾਣੀ ਹੈ। ਅਦਾਕਾਰਾ ਨੇ ਅੱਗੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਜੋ ਵੀ ਇਹ ਫਿਲਮ ਦੇਖੇਗਾ, ਉਨ੍ਹਾਂ ਦੇ ਰਿਸ਼ਤਿਆਂ ‘ਚ ਸੁਧਾਰ ਹੋਵੇਗਾ। ਫਿਲਮ ਵਿੱਚ ਕਾਮੇਡੀ, ਗਿੱਦਾ, ਪੰਜਾਬੀ ਸਭਿਆਚਾਰ ਅਤੇ ਮਨੋਰੰਜਨ ਦਾ ਪੂਰਾ ਤੜਕਾ ਹੈ। ਅੰਤ ਵਿੱਚ ਉਪਾਸਨਾ ਸਿੰਘ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਦਰਸ਼ਕ ਜਰੂਰ ਇਹ ਫਿਲਮ ਦੇਖਣ ਅਤੇ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਕੋਈ ਵੀ ਦਰਸ਼ਕ ਨਿਰਾਸ਼ ਨਹੀਂ ਹੋਵੇਗਾ।

ਇਹ ਵੀ ਪੜ੍ਹੋ:-

  • ਚੰਡੀਗੜ੍ਹ ਨਾਲ ਸਬੰਧ ਰੱਖਦੀ ਇਹ ਪੰਜਾਬੀ ਮੁਟਿਆਰ ਪਹੁੰਚੀ ਆਪਣੇ ਜੱਦੀ ਘਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਹੈ ਇਸਦਾ ਖਾਸ ਰਿਸ਼ਤਾ
  • ਸੈੱਟ ਉਤੇ ਪੁੱਜੀ ਇਹ ਅੰਤਰ-ਰਾਸ਼ਟਰੀ ਪੰਜਾਬੀ ਫਿਲਮ, ਦੇਵੀ ਸ਼ਰਮਾ ਕਰਨਗੇ ਨਿਰਦੇਸ਼ਨ
  • 'ਸੀਰੀ-ਸਾਂਝੀ' ਦੀ ਜ਼ਿੰਦਗੀ ਬਿਆਨ ਕਰੇਗੀ ਇਹ ਲਘੂ ਫਿਲਮ, ਯੂਟਿਊਬ ਉਤੇ ਹੋਈ ਰਿਲੀਜ਼

Share This Video


Download

  
Report form
RELATED VIDEOS