ਅੰਮ੍ਰਿਤਸਰ : ਭਿੰਡੀਆਂ ਸੈਦਾਂ ਹਲਕੇ ਵਿੱਚ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਮੌਕੇ ਉਸ ਵੇਲੇ ਤਣਾਅਪੂਰਨ ਹਾਲਾਤ ਬਣ ਗਏ, ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ 'ਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕਰਨ ਦਾ ਆਰੋਪ ਲਗਾਇਆ। ਹਮਲੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਹਸਪਤਾਲ ਵਿੱਚ ਸਰਜਰੀ ਚੱਲ ਰਹੀ ਹੈ ਤੇ ਦੋਵੇਂ ICU ਵਿੱਚ ਨਾਜ਼ੁਕ ਹਾਲਤ 'ਚ ਦਾਖਲ ਹਨ। AAP ਆਗੂਆਂ ਨੇ ਦੱਸਿਆ ਕਿ ਲਖਵਿੰਦਰ ਸਿੰਘ, ਜੋ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਹੈ ਅਤੇ ਉਹਦੇ ਸਾਥੀ ਸ਼ਾਂਤੀਪੂਰਨ ਤਰੀਕੇ ਨਾਲ ਕੈਂਪੇਨ ਲਈ ਨਿਕਲੇ ਸਨ। ਦਾਅਵੇ ਅਨੁਸਾਰ ਕਾਂਗਰਸ ਆਗੂਆਂ ਦੇ ਇਸ਼ਾਰੇ 'ਤੇ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਕੇ ਦਾਤਰ, ਰਿਵਾਲਵਰ ਤੇ 12 ਬੋਰ ਦੇ ਹਥਿਆਰਾਂ ਨਾਲ ਹਮਲਾ ਕੀਤਾ। ਹਮਲੇ ਵਿੱਚ ਬਿੱਲਾ ਨਾਮਕ ਨੌਜਵਾਨ ਸਮੇਤ ਕਈ ਵਰਕਰ ਜਖ਼ਮੀ ਹੋਏ।