ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਅਬੋਹਰ ਆਪਣੇ ਭਾਸ਼ਣ ਦੋਰਾਨ ਸਾਬਕਾ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਭਤੀਜੇ MLA ਸੰਦੀਪ ਜਾਖੜ ਨੂੰ ਕਿਹਾ ਕਿ ਜੇ ਸੰਦੀਪ ਜਾਖੜ 'ਚ ਹਿੰਮਤ ਹੈ ਤਾਂ ਉਹ ਦੁਬਾਰਾ ਅਬੋਹਰ ਤੋਂ ਇਲੈਕਸ਼ਨ ਜਿੱਤ ਕੇ ਦਿਖਾਉਣ ਜਿਸ ਤੇ ਜਵਾਬ ਦੇਂਦਿਆਂ MLA ਸੰਦੀਪ ਜਾਖੜ ਨੇ ਵੀ ਰਾਜਾ ਵੜਿੰਗ ਨੂੰ ਵੰਗਾਰਦਿਆਂ ਕਿਹਾ ਕਿ ਜੇ ਰਾਜਾ ਵੜਿੰਗ 'ਚ ਹਿੰਮਤ ਹੈ ਤਾਂ ਮੈਨੂੰ ਕਾਂਗਰਸ ਪਾਰਟੀ ਤੋਂ ਬਾਹਰ ਕੱਢ ਕੇ ਦਿਖਾਵੇ।