ਪੰਜਾਬ ਵਿੱਚ ਪੈ ਰਹੀ ਪਿਛਲੇ ਦਿਨਾਂ ਤੋਂ ਮੂਸਾਦਾਰ ਬਾਰਿਸ਼ ਦੇ ਕਾਰਨ ਸਤਲੁਜ ਅਤੇ ਰਾਵੀ ਦੇ 'ਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜਿਸ ਨਾਲ ਨਾਲ ਨੇੜਲੇ ਪਿੰਡ ਪ੍ਰਭਾਵਿਤ ਹੋਏ ਸੀ | ਉਥੇ ਹੀ ਅੰਮ੍ਰਿਤਸਰ ਦੇ ਨਜ਼ਦੀਕ ਭਿੰਡਰ ਪਿੰਡ ਦੇ ਵੀ ਹਾਲਾਤ ਖਰਾਬ ਹੋ ਗਏ ਹਨ । ਲਗਾਤਾਰ ਪੈ ਰਹੀ ਬਾਰਿਸ਼ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਟੁੱਟ ਚੁੱਕੀਆਂ ਹਨ ਤੇ ਲੋਕ ਘਰਾਂ ਦੇ ਬਾਹਰ ਸੌਣ ਲਈ ਮਜਬੂਰ ਹਨ। ਇਸਦੇ ਨਾਲ ਹੀ ਕਈ ਘਰਾਂ 'ਚ ਤਰੇੜਾਂ ਆ ਗਈਆਂ ਹਨ, ਲੋਕਾਂ ਦਾ ਬੇਹੱਦ ਨੁਕਸਾਨ ਹੋਇਆ ਹੈ | ਉਹਨਾਂ ਵਲੋਂ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਮੀਂਹ ਨਾਲ ਨੁਕਸਾਨੇ ਘਰਾਂ ਲਈ ਉਹਨਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ |
.
The fury of the rain fell on the poor, the roof of the house fell, no one took care of it.
.
.
.
#flashflood #punjabnews #heavyrain
~PR.182~