ਪੰਜਾਬ ਵਿਚ ਪਿਛਲੇ ਦਿਨਾਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਭਾਵੇਂ ਹੜ੍ਹਾਂ ਦਾ ਪਾਣੀ ਇਸ ਸਮੇਂ ਕਾਫੀ ਘਟ ਗਿਆ ਹੈ ਤੇ ਜ਼ਿੰਦਗੀ ਲੀਹ ਉਤੇ ਪਰਤ ਰਹੀ ਹੈ ਪਰ ਅੱਜ ਵੀ ਕਈ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਹੈ। ਲੋਕ ਮਦਦ ਦੀ ਉਡੀਕ ਕਰ ਰਹੇ ਹਨ।ਪ੍ਰਸ਼ਾਸਨ ਅਜਿਹੇ ਲੋਕਾਂ ਤੱਕ ਮਦਦ ਲਈ ਪਹੁੰਚ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ। ਇਥੋਂ ਤੱਕ ਕਿ ਮੰਤਰੀ ਤੇ ਸਥਾਨਕ ਵਿਧਾਇਕ ਵੀ ਮਦਦ ਵਿਚ ਜੁਟੇ ਹੋਏ ਹਨ।ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੁਣ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਪਾਣੀ ਵਿਚੋਂ ਲੰਘ ਕੇ ਲੋਕਾਂ ਦੀ ਮਦਦ ਲਈ ਪਹੁੰਚ ਕਰ ਰਹੇ ਹਨ।
.
Minister Dhaliwal driving a tractor in the flood-affected area, the balance of the tractor is disturbed.
.
.
.
#kuldeepdhaliwal #floods #floodinpunjab