ਅਮਰੀਕਾ 'ਚ ਇੱਕ ਪਾਸੇ ਭਾਰਤੀਆਂ 'ਤੇ ਨਸਲੀ ਹਮਲੇ,ਦੂਜੇ ਪਾਸੇ ਬਾਇਡਨ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ!|OneIndia Punjabi

Oneindia Punjabi 2023-11-15

Views 0

ਭਾਰਤ ਹੀ ਨਹੀਂ ਸਗੋਂ ਹੁਣ ਅਮਰੀਕਾ 'ਚ ਵੀ ਦੀਵਾਲੀ ਮੌਕੇ ਪਬਲਿਕ ਸਕੂਲਾਂ 'ਚ ਛੁੱਟੀ ਹੋਇਆ ਕਰੇਗੀ | ਜੀ ਹਾਂ, ਵੱਡੀ ਗਿਣਤੀ 'ਚ ਭਾਰਤੀ ਅਮਰੀਕਾ 'ਚ ਵਸਦੇ ਹਨ | ਜਿਸਦੇ ਮੱਦੇਨਜ਼ਰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਗਵਰਨਰ ਕੈਥੀ ਹੋਚੁਲ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਨਿਊਯਾਰਕ ਸਿਟੀ ਦੇ ਪਬਲਿਕ ਸਕੂਲਾਂ 'ਚ ਦੀਵਾਲੀ ਦੀ ਛੁੱਟੀ ਘੋਸ਼ਿਤ ਕਰਨ ਦੇ ਬਿੱਲ 'ਤੇ ਦਸਤਖ਼ਤ ਕਰ ਦਿੱਤੇ ਹਨ । ਹੋਚੁਲ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਵਿਭਿੰਨ ਧਰਮਾਂ ਤੇ ਸੱਭਿਆਚਾਰਾਂ ਨਾਲ ਭਰਪੂਰ ਹੈ ਤੇ ਅਸੀਂ ਇਸ ਨੂੰ ਪਛਾਣਨ ਤੇ ਇਸ ਵਿਭਿੰਨਤਾ ਨੂੰ ਮਨਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੇ ਹਾਂ। ਹੋਚੁਲ ਨੇ ਗਵਰਨਰ ਦੇ ਦਫ਼ਤਰ ਤੋਂ ਜਾਰੀ ਬਿਆਨ 'ਚ ਕਿਹਾ, "ਨਿਊਯਾਰਕ ਸਿਟੀ ਦੇ ਸਾਰੇ ਪਬਲਿਕ ਸਕੂਲ ਹਰ ਸਾਲ ਭਾਰਤੀ ਕੈਲੰਡਰ ਦੇ ਅੱਠਵੇਂ ਮਹੀਨੇ ਦੇ 15ਵੇਂ ਦਿਨ ਬੰਦ ਰਹਿਣਗੇ, ਜਿਸ ਨੂੰ ਦੀਵਾਲੀ ਵਜੋਂ ਜਾਣਿਆ ਜਾਂਦਾ ਹੈ।"
.
Racial attacks on Indians on the one hand in America, on the other hand the big gift given by the Biden government!
.
.
.
#americanews #joebiden #punjabnews

Share This Video


Download

  
Report form
RELATED VIDEOS