ਸੰਘਣੀ ਧੁੰਦ ਦਾ ਕਹਿਰ, ਟਰੈਕਟਰ ਟਰਾਲੀ ਨਾਲ ਹੋਇਆ ਕਾਰਾ, ਸ਼ਰਧਾਲੂਆਂ ਨਾਲ ਭਰੀ ਸੀ ਟਰਾਲੀ |OneIndia Punjabi

Oneindia Punjabi 2023-12-27

Views 4

ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਟਿਆਲਾ ’ਚ ਧੁੰਦ ਕਾਰਨ ਕਈ ਸਡ਼ਕੀ ਹਾਦਸੇ ਵਾਪਰੇ। ਦੇਰ ਰਾਤ ਸਰਹਿੰਦ ਪਟਿਆਲਾ ਰੋਡ ਪਿੰਡ ਬਾਰਨ ਨੇਡ਼ੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ’ਤੇ ਟਰੱਕ ਪਲਟ ਗਿਆ ਜਿਸ ਕਾਰਨ ਟਰੈਕਟਰ-ਟਰਾਲੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਚੰਗੀ ਗੱਲ ਇਹ ਰਹੀ ਕਿ ਟਰੈਕਟਰ-ਟਰਾਲੀ ’ਤੇ ਸਵਾਰ ਲੋਕਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਤੇ ਬਚਾਅ ਹੋ ਗਿਆ। ਹਾਦਸੇ ਵਾਲੀ ਥਾਂ ’ਤੇ ਤੁਰੰਤ ਪੁਲਸ ਪਾਰਟੀ ਪਹੁੰਚ ਗਈ। ਇਸੇ ਤਰ੍ਹਾਂ ਅੱਜ ਪਈ ਸੰਘਣੀ ਧੁੰਦ ’ਚ ਸ਼ਹਿਰ ਦੇ ਦੱਖਣੀ ਬਾਈਪਾਸ ’ਤੇ ਡਕਾਲਾ ਚੌਕ ਕੋਲ ਸਡ਼ਕ ਦੀ ਮੁਰੰਮਤ ਲਈ ਮਿੱਟੀ ਦਾ ਢੇਰ ਬਣਾ ਕੇ ਡਾਈਵਰਟ ਕੀਤੀ ਗਈ ਟ੍ਰੈਫਿਕ ਕਾਰਨ ਇਕ ਦਰਜਨ ਗੱਡੀਆਂ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈਆਂ, ਜਿਸ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅੱਜ ਵਿਜੀਬਿਲਟੀ 5 ਤੋਂ 7 ਫੁੱਟ ਤੱਕ ਹੋਣ ਕਾਰਨ ਵਾਹਨ ਚਾਲਕਾਂ ਨੂੰ ਰੋਡ ਡਾਈਵਰਟ ਕਰਨ ਲਈ ਲਗਾਏ ਗਏ ਮਿੱਟੀ ਦਾ ਢੇਰ ਦਾ ਪਤਾ ਨਹੀਂ ਲੱਗ ਸਕਿਆ ਅਤੇ ਗੱਡੀਆਂ ਸਿੱਧੀਆਂ ਢੇਰ ਨੂੰ ਪਾਰ ਕਰ ਕੇ ਹਾਦਸੇ ਦਾ ਸ਼ਿਕਾਰ ਹੋ ਗਈਆਂ।
.
The fury of the dense fog, the accident with the tractor trolley, the trolley was full of pilgrims.
.
.
.
#fatehgarhsahibnews #accident #punjabnews
~PR.182~

Share This Video


Download

  
Report form
RELATED VIDEOS