ਨਗਰ ਨਿਗਮ 'ਚ 1.75 crore ਰੁ: ਦਾ ਗਬਨ, ਸੈਨਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮ ਕੀਤੇ ਮੁਅੱਤਲ |OneIndia Punjabi

Oneindia Punjabi 2024-01-06

Views 1

ਲੁਧਿਆਣਾ ਚ ਪੁਲਿਸ ਨੇ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 7 ਵਿੱਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ ਅਤੇ ਨਿਗਮ ਕਰਮਚਾਰੀਆਂ ‘ਤੇ 1.75 ਕਰੋੜ ਰੁਪਏ ਜਾਅਲੀ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨ ਦਾ ਦੋਸ਼ ਹੈ। ਇਨ੍ਹਾਂ ਨੇ 44 ਮੁਲਾਜ਼ਮਾਂ ਦੇ ਜਾਅਲੀ ਸਟੈਂਪ-ਪੇਪਰ ਬਿੱਲ ਪਾਸ ਕੀਤੇ ਹਨ।ਜਿਹੜੇ ਮੁਲਾਜ਼ਮਾਂ ਖਿਲਾਫ ਕੇਸ ਦਰਜ ਹੋਇਆ ਉਨ੍ਹਾਂ ਵਿਚ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਰਮੇਸ਼ ਕੁਮਾਰ ਸਫਾਈ ਸੇਵਰ, ਮਿੰਟੂ ਕੁਮਾਰ ਸਫਾਈ ਸੇਵਕ, ਹੇਮਰਾਜ ਅਮਲਾ ਕਲਰਕ, ਹਰਸ਼ ਗਰੋਵਰ ਅਮਲਾ ਕਲਰਕ, ਮਨੀਸ਼ ਮਲਹੋਤਰਾ ਅਮਲਾ ਕਲਰਕ, ਕਮਲਕੁਮਾਰ ਸਫਾਈ ਸੇਵਕ ਸ਼ਾਮਲ ਹਨ। ਪਹਿਲਾਂ ਰਾਜੇਸ਼ ਕੁਮਾਰ ਅਮਲਾ ਕਲਰਕ ਸੀ ਹੁਣ ਪ੍ਰਮੋਟ ਹੋ ਕੇ ਸੈਨਟਰੀ ਇੰਸਪੈਕਟਰ ਬਣ ਚੁੱਕਾ ਹੈ।
.
Embezzlement of Rs 1.75 crore in Municipal Corporation, 7 employees including sanitary inspector suspended.
.
.
.
#ludhiananews #punjabnews #latestnews
~PR.182~

Share This Video


Download

  
Report form
RELATED VIDEOS