ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਸ਼ਰਧਾਲੂਆਂ ਦੇ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਅਯੁੱਧਿਆ ਦੀਆਂ ਸੜਕਾਂ ਗੂੰਜ ਉੱਠੀਆਂ ਹਨ। ਇਸ ਦੇ ਨਾਲ ਹੀ ਦੁਨੀਆ ਭਰ ਦੇ ਮੰਦਰਾਂ 'ਚ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਪਰ ਇਸ ਵਿਚਾਲੇ ਇੱਕ ਅਜਿਹੀ ਵੀਡੀਓ ਵੀ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਪਾਸੇ ਹਿੰਦੂ ਤੇ ਦੂੱਜੇ ਪਾਸੇ ਖਾਲਿਸਤਾਨੀ ਨਜ਼ਰ ਆਏ। ਰਾਮ ਮੰਦਿਰ ਨੂੰ ਲੈਕੇ ਇੱਕ ਪਾਸੇ ਜੇਕਰ ਵਿਦੇਸ਼ੀ ਧਰਤੀ ਦਾ ਜ਼ਿਕਰ ਕਰੀਏ ਤਾਂ ਅਮਰੀਕਾ, ਕੈਨੇਡਾ, ਦੁਬਈ, ਆਸਟ੍ਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਚ ਇਸ ਮੌਕੇ ਖਾਸ ਤਿਆਰੀਆਂ ਦੇਖੀਆਂ ਗਈਆਂ।.ਦੱਸ ਦੇਈਏ ਕਿ ਅੱਜ ਅਮਰੀਕਾ ਦੇ ਸਾਰੇ ਹਿੰਦੂ ਮੰਦਰਾਂ ਵਿੱਚ ਹਰ ਮੰਦਰ ਵਿੱਚ ਵਿਸ਼ੇਸ਼ ਪੂਜਾ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ 'ਚ ਕਰੀਬ ਇਕ ਹਜ਼ਾਰ ਹਿੰਦੂ ਮੰਦਰ ਹਨ ਅਤੇ ਅੱਜ ਹਰ ਮੰਦਰ ਨੂੰ ਸਜਾਇਆ ਗਿਆ ਹੈ।
.
About the opening of the Ram temple, Hindu-Khalistani faced each other!
.
.
.
#rammandir #khalistani #ayodhya