ਸੋਮਵਾਰ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਦੇ ਯਾਤਰੀਆਂ 'ਚ ਉਸ ਸਮੇਂ ਡਰ ਪੈਦਾ ਹੋ ਗਿਆ, ਜਦੋਂ ਜਹਾਜ਼ ਖ਼ਰਾਬ ਮੌਸਮ 'ਚ ਫਸ ਗਿਆ। ਖ਼ਰਾਬ ਮੌਸਮ ਕਾਰਨ ਸ਼੍ਰੀਨਗਰ ਜਾਣ ਵਾਲੀ ਉਡਾਣ 'ਚ ਵੱਡੇ ਪੈਮਾਨੇ 'ਤੇ ਲੋਕਾਂ ਦੇ ਸਾਹ ਅਟਕ ਗਏ। ਹਾਲਾਂਕਿ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਫਲਾਈਟ ਦੇ ਹਿਲਣ 'ਤੇ ਯਾਤਰੀਆਂ ਨੂੰ ਆਪਣੀਆਂ ਕੁਰਸੀਆਂ ਨੂੰ ਫੜੇ ਹੋਏ ਦੇਖਿਆ ਜਾ ਸਕਦਾ ਹੈ। ਸੋਮਵਾਰ ਸ਼ਾਮ 5.30 ਵਜੇ ਫਲਾਈਟ ਨੇ ਦਿੱਲੀ ਤੋਂ ਉਡਾਣ ਭਰੀ। ਰਿਪੋਰਟਾਂ ਅਨੁਸਾਰ, ਇਹ ਸ਼੍ਰੀਨਗਰ 'ਚ ਸੁਰੱਖਿਅਤ ਰੂਪ ਨਾਲ ਉਤਰ ਗਿਆ। ਸੋਮਵਾਰ ਨੂੰ ਕਸ਼ਮੀਰ 'ਚ ਗੁਲਮਰਗ ਸਕੀਇੰਗ ਰਿਸਾਰਟ ਸਮੇਤ ਉੱਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਪਿਆ। ਘਾਟੀ ਦੇ ਕੁਪਵਾੜਾ, ਹੰਦਵਾੜਾ ਅਤੇ ਸੋਨਮਰਗ ਇਲਾਕਿਆਂ ਤੋਂ ਵੀ ਬਰਫ਼ਬਾਰੀ ਦੀ ਖ਼ਬਰ ਹੈ। ਸ਼੍ਰੀਨਗਰ ਸ਼ਹਿਰ ਸਮੇਤ ਘਾਟੀ ਦੇ ਬਾਕੀ ਹਿੱਸਿਆਂ 'ਚ ਮੱਧਮ ਤੋਂ ਭਾਰੀ ਮੀਂਹ ਪਿਆ। ਜੰਮੂ ਖੇਤਰ 'ਚ ਵੀ ਮੀਂਹ ਪਿਆ, ਜਿਸ ਨਾਲ ਰਾਮਬਨ ਜ਼ਿਲ੍ਹੇ 'ਚ 2 ਸਥਾਨਾਂ 'ਤੇ ਜ਼ਮੀਨ ਖਿਸਕਣ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ।
.
The flying plane was hit by a storm, a terrible video of the flight came out.
.
.
.
#aeroplanenews #indigoflight #latestnews
~PR.182~