ਇਨਸਾਨੀਅਤ ਬਹੁਤ ਹੱਦ ਤੱਕ ਡਿੱਗ ਚੁੱਕੀ ਹੈ,ਹੁਣ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਵੀਡੀਓ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਸਾਹਮਣੇ ਆਇਆ, ਜਿੱਥੇ ਇੱਕ ਡੇਅਰੀ ਮਾਲਕ ਨੇ ਇੱਕ ਬੱਛੇ ਨੂੰ ਡੇਅਰੀ ਦੇ ਬਾਹਰ ਖੰਬੇ ਨਾਲ ਬੰਨ੍ਹ ਦਿੱਤਾ ਅਤੇ ਦੇਰ ਰਾਤ ਕੁੱਤੇ ਉਸਨੂੰ ਖਾਂਦੇ ਰਹੇ। ਬਛੜੇ ਦੀਆਂ ਚੀਕਾਂ ਸੁਣ ਕੇ ਕਾਫੀ ਦੂਰ ਸਥਿਤ ਘਰ ਦੇ ਲੋਕ ਉੱਥੇ ਪਹੁੰਚੇ ਅਤੇ ਉਸ ਨੂੰ ਕੁੱਤਿਆਂ ਤੋਂ ਬਚਾਇਆ।ਲੇਕਿਨ ਘਟਨਾ ਸਥਾਨ ਦੇ ਨਾਲ ਹੀ ਸਥਿਤ ਡੇਅਰੀ ਵਾਲਿਆਂ ਨੂੰ ਉਸ ਦੀਆਂ ਅਵਾਜਾਂ ਨਹੀਂ ਸੁਣੀਆਂ ਅਤੇ ਉਨ੍ਹਾਂ ਨੇ ਲੋਕਾਂ ਦੇ ਖੜਕਾਉਣ ਤੇ ਵੀ ਦਰਵਾਜਾ ਨਹੀਂ ਖੋਲ੍ਹਿਆ। ਆਖ਼ਿਰਕਾਰ ਲੋਕਾਂ ਨੇ ਸਮਾਜਸੇਵੀ ਸੰਸਥਾ ਦੇ ਨੁਮਾਇੰਦਿਆਂ ਨਾਲ ਮਿਲ ਕੇ ਬਛੜੇ ਨੂੰ ਹਸਪਤਾਲ ਲਿਜਾਂਦਾ ਤੇ ਉਸਦਾ ਇਲਾਜ ਕਰਵਾਇਆ।
.
This video that shames humanity! Look at the deed of the dairy man!
.
.
.
#ludhiananews #punjabnews #punjablatestnews
~PR.182~