ਸੜਕ ਹਾਦਸੇ 'ਚ ਸ਼ਖ਼ਸ ਦੀ ਮੌਤ, ਬਿਜਲੀ ਮਹਿਕਮੇ ਉੱਤੇ ਲਾਪਰਵਾਹੀ ਦੇ ਇਲਜ਼ਾਮ

ETVBHARAT 2025-10-19

Views 16

ਅੰਮ੍ਰਿਤਸਰ: ਹਲਕਾ ਜੰਡਿਆਲਾ ਗੁਰੂ ਵਿੱਚ ਸੁਰੱਖਿਆ ਗਾਰਡ ਜਸਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਦਲੇਰ ਸਿੰਘ ਮੁਤਾਬਿਕ ਉਸ ਦਾ ਪਿਤਾ ਜਸਪਾਲ ਸਵੇਰੇ ਆਪਣੀ ਡਿਊਟੀ ਤੋਂ ਵਾਪਸ ਮੋਟਰਸਾਇਕਲ 'ਤੇ ਆ ਰਿਹਾ ਸੀ। ਰਸਤੇ ਵਿੱਚ ਡਿੱਗੀਆਂ ਬਿਜਲੀ ਦੀਆਂ ਤਾਰਾਂ ਨਾਲ਼ ਉਸ ਦੇ ਮੋਟਰਸਾਇਕਲ ਦਾ ਟਾਇਰ ਉਲਝ ਗਿਆ ਅਤੇ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗਣ ਕਾਰਣ ਉਸ ਦੀ ਮੌਤ ਹੋ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਸਿਰਫ਼ ਹਾਦਸਾ ਨਾ ਸਮਝਿਆ ਜਾਵੇ। ਜਾਂਚ ਮਗਰੋਂ ਬਿਜਲੀ ਮਹਿਕਮੇ ਦੇ ਸਬੰਧਿਤ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਦੱਸਿਆ ਕਿ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਨਿਰਧਾਰਿਤ ਕੀਤੀ ਜਾਵੇਗੀ।

Share This Video


Download

  
Report form
RELATED VIDEOS