ਪਰਾਲੀ ਨੂੰ ਅੱਗ ਲਾਉਣ ਤੋਂ ਮੁਕਤ ਹੈ ਇਹ ਪਿੰਡ, ਹੁਣ ਹੋਵੇਗਾ ਸਨਮਾਨ

ETVBHARAT 2025-11-06

Views 0

ਲੁਧਿਆਣਾ: ਜ਼ਿਲ੍ਹੇ ਦਾ ਪਿੰਡ ਦੇਤਵਾਲ ਪੰਜਾਬ ਦਾ ਅਜਿਹਾ ਪਿੰਡ ਹੈ ਜਿਸ ਨੇ ਪਿਛਲੇ 6-7 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਸਾਲ 2018 ਤੋਂ ਪਿੰਡ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਬੰਦ ਕਰ ਦਿੱਤਾ ਗਿਆ ਅਤੇ ਪਿਛਲੇ 4 ਸਾਲ ਤੋਂ ਲਗਾਤਾਰ ਇਹ ਪਿੰਡ ਜ਼ੀਰੋ ਫੀਸਦੀ ਅੱਗ ਲਾਉਣ ਵਾਲੇ ਪਿੰਡਾਂ ਵਿੱਚ ਸ਼ੁਮਾਰ ਹੋਇਆ ਹੈ। ਸਾਬਕਾ ਸਰਪੰਚ ਕਮਲਜੀਤ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨੂੰ ਦੱਸਿਆ ਕਿ, "ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਨੂੰ ਵਧਾਈ ਵੀ ਦਿੱਤੀ ਗਈ ਹੈ ਅਤੇ ਜਲਦ ਹੀ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕਰਨ ਲਈ ਵੀ ਕਿਹਾ ਗਿਆ ਹੈ।" ਪਿੰਡ ਦੇ ਸਾਬਕਾ ਸਰਪੰਚ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ, ਲਗਭਗ ਪਿੰਡ ਵਿੱਚ 250 ਤੋਂ ਲੈ ਕੇ 300 ਏਕੜ ਤੱਕ ਦੀ ਜ਼ਮੀਨ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਿਆਦਾ ਸੀ, ਕਿਉਂਕਿ ਪਿੰਡ ਵਿੱਚ ਕਲੋਨੀਆਂ ਕੱਟਣ ਕਰਕੇ ਜ਼ਮੀਨ ਕਾਫੀ ਘੱਟ ਗਈ ਪਰ ਇਸ ਦੇ ਬਾਵਜੂਦ ਪਿੰਡ ਵਿੱਚ ਕਿਸਾਨ ਵੱਡੇ ਪੱਧਰ ਉੱਤੇ ਖੇਤੀ ਕਰਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਪ੍ਰਣ ਲਿਆ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਾਈ ਜਾਵੇਗੀ।

Share This Video


Download

  
Report form
RELATED VIDEOS